ਵਿਸ਼ਾ:- ਸਿੰਗਲ ਵਿੰਡੋ ਤੇ ਪ੍ਰਾਪਤ ਹੋ ਰਹੀਆਂ queries ਨੂੰ ਹੱਲ ਕਰਨ ਲਈ ਵੈਬ ਸਾਈਟ ਤੇ FAQs ਤਿਆਰ ਕਰਨ ਅਤੇ online ਹੱਲ ਕਰਨ ਸਬੰਧੀ।
ਸੀਨੀਅਰ ਮੈਨੇਜਰ ਜੀ ਦੇ ਪੱਤਰ ਨੰ: ਪਸਸਬ/ਐਸ.ਐਮ./47 ਮਿਤੀ 06-05-2021 ਦੀ ਲੋਅ ਵਿੱਚ ਪੰਜਵੀਂ/ਅੱਠਵੀਂ ਸ਼ਾਖਾ ਵੱਲੋਂ ਹੇਠ ਲਿਖੇ ਅਨੁਸਾਰ ਤਿਆਰ ਕੀਤੇ FAQs ਸੀਨੀਅਰ ਮੈਨੇਜਰ ਪੁਸਤਕਾਂ ਦੀ ਈ-ਮੇਲ ਆਈ-ਡੀ ਤੇ ਅਗਲੇਰੀ ਕਾਰਵਾਈ ਹਿੱਤ ਭੇਜੇ ਜਾਂਦੇ ਹਨ:-
Questionnaire |
||
ਲੜੀ ਨੰ: |
ਇੰਨਕੁਆਇਰੀ FAQs |
ਉੱਤਰ |
1 |
ਜੇਕਰ ਮਾਰਚ-2020 (ਰੈਗੁਲਰ) ਦਾ ਸਰਟੀਫਿਕੇਟ Digi-Locker ਤੇ ਅਪਲੋਡ ਨਹੀਂ ਹੋਇਆ। |
ਤੁਹਾਡਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਨਾ ਹੋਣ ਕਰਕੇ ਸਰਟੀਫਿਕੇਟ Digi-Locker ਤੇ ਅਪਲੋਡ ਨਹੀਂ ਹੋਇਆ। ਇਸ ਲਈ ਆਪਣਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਕਰ ਲਿਆ ਜਾਵੇ। |
2 |
ਜੇਕਰ ਸਰਟੀਫਿਕੇਟ ਵਿੱਚ ਵੇਰਵਿਆ ਦੀ ਤਰੁੱਟੀ (ਭਾਵ ਨਾਮ, ਜਨਮ ਮਿਤੀ, ਪਿਤਾ ਦਾ ਨਾਮ, ਮਾਤਾ ਦਾ ਨਾਮ ਅਤੇ ਰਜਿ.ਨੰਬਰ) ਹੋਵੇ। |
ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਾਮ, ਜਨਮ ਮਿਤੀ, ਪਿਤਾ ਦਾ ਨਾਮ, ਮਾਤਾ ਦਾ ਨਾਮ ਅਤੇ ਰਜਿ.ਨੰਬਰ ਦੀ ਸੋਧ ਸਬੰਧੀ ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ/ਸਕੂਲ ਦੇ ਦਾਖਲਾ ਖਾਰਜ ਰਜਿਸਟਰ ਦੀ ਤਸਦੀਕ ਸ਼ੁਦਾ ਕਾਪੀ ਅਤੇ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜ ਵਾਲੇ ਦਿਨਾਂ ਵਿੱਚ (ਲਗਭਗ 4-5) ਮੁਕੰਮਲ ਹੋ ਸਕੇਗਾ। |
3 |
ਜੇਕਰ ਘੋਸ਼ਿਤ ਹੋਏ ਨਤੀਜੇ ਵਿੱਚ ਕੋਈ ਤਰੁੱਟੀ ਹੋਵੇ। |
ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਤੀਜੇ ਦੀ ਤਰੁੱਟੀ ਸਬੰਧੀ ਲਿਖਿਤ ਪੱਤਰ, ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ ਅਤੇ ਨਤੀਜੇ ਦੀ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜ ਵਾਲੇ ਦਿਨਾਂ ਵਿੱਚ (ਲਗਭਗ 10-15) ਮੁਕੰਮਲ ਹੋ ਸਕੇਗਾ। |
4 |
ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਸਬੰਧੀ। |
ਬਿਨੈ-ਪੱਤਰ ਸਮੇਤ ਨਿਰਧਾਰਿਤ ਫੀਸ ਬੋਰਡ ਵਿਖੇ ਜਮ੍ਹਾਂ ਕਰਵਾ ਕੇ ਸਬੰਧਤ ਸ਼ਾਖਾ ਨਾਲ ਸੰਪਰਕ ਕੀਤਾ ਜਾਵੇ। ਸਰਟੀਫਿਕੇਟ ਦੀ ਹਾਰਡ ਕਾਪੀ ਦੋਂ ਦਿਨਾਂ ਵਿੱਚ ਮੁੱਹਈਆ ਕਰਵਾ ਦਿੱਤੀ ਜਾਵੇਗੀ। ਬਸ਼ਰਤੇ ਕਿ ਕੋਈ ਟੈਕਨੀਕਲ ਸਮੱਸਿਆ ਪੇਸ਼ ਨਾ ਆਵੇ। |
ਸਹਾਇਕ ਸਕੱਤਰ (ਪੰਜਵੀਂ/ਅੱਠਵੀਂ)