ਵਿਸ਼ਾ- ਸਿੰਗਲ ਵਿੰਡੋ ਤੋਂ ਪ੍ਰਾਪਤ ਹੋ ਰਹੀਆਂ Queries ਨੂੰ ਹੱਲ ਕਰਨ ਲਈ ਵੈਬਸਾਈਟ ਤੇ FAQs ਤਿਆਰ ਕਰਨ ਅਤੇ Online ਹੱਲ ਕਰਨ ਸਬੰਧੀ।
ਲੜੀ ਨੰ: |
ਇੰਨਕੁਆਇਰੀ (FQRs) |
ਇੰਨਕੁਆਇਰੀ ਨੂੰ ਹੱਲ ਕਰਨ ਦਾ ਢੰਗ |
1 |
ਜੇਕਰ ਮਾਰਚ-2020 (ਰੈਗੂਲਰ) ਦਾ ਸਰਟੀਫਿਕੇਟ Digi locker ਤੇ ਅਪਲੋਡ ਨਹੀਂ ਹੋਇਆ । |
ਤੁਹਾਡਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਨਾ ਹੋਣ ਕਰਕੇ ਸਰਟੀਫਿਕੇਟ Digi locker ਤੇ ਅਪਲੋਡ ਨਹੀਂ ਹੋਇਆ । ਇਸ ਲਈ ਆਪਣਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਕਰ ਲਿਆ ਜਾਵੇ। |
2 |
ਜੇਕਰ ਸਰਟੀਫਿਕੇਟ ਵਿੱਚ ਵੇਰਵਿਆਂ ਦੀ ਤਰੁੱਟੀ (ਭਾਵ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਰਜ਼ਿ.ਨੰਬਰ) ਹੋਵੇ ।
|
ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਰਜ਼ਿ.ਨੰਬਰ ਦੀ ਸੋਧ ਸਬੰਧੀ ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ/ਮਾਈਗ੍ਰੇਸ਼ਨ ਸਰਟੀਫਿਕੇਟ,ਸਕੂਲ ਦੇ ਦਾਖਲਾ ਖਾਰਜ ਰਜ਼ਿਸਟਰ ਦੀ ਤਸਦੀਕ ਸ਼ੁਦਾ ਕਾਪੀ ਅਤੇ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜੀ ਵਾਲੇ ਦਿਨਾਂ ਵਿੱਚ (ਲਗਭਗ 4-5) ਮੁਕੰਮਲ ਹੋ ਸਕੇਗਾ। |
3 |
ਜੇਕਰ ਘੋਸ਼ਿਤ ਹੋਏ ਨਤੀਜੇ ਵਿੱਚ ਕੋਈ ਤਰੁੱਟੀ ਹੋਵੇ । |
ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਤੀਜੇ ਦੀ ਤਰੁੱਟੀ ਸਬੰਧੀ ਲਿਖਿਤ ਪੱਤਰ , ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ/ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਨਤੀਜੇ ਦੀ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜੀ ਵਾਲੇ ਦਿਨਾਂ ਵਿੱਚ (ਲਗਭਗ 10-15 ) ਮੁਕੰਮਲ ਹੋ ਸਕੇਗਾ। |
4 |
ਪ੍ਰੀਖਿਆ ਦੌਰਾਨ ਰੋਲ ਨੰਬਰ (Admit card) ਸਬੰਧੀ । |
ਸਕੂਲ ਵੱਲੋਂ ਪ੍ਰੀਖਿਆਰਥੀ ਦਾ ਦਸਵੀਂ ਪਾਸ ਦਾ ਸਬੂਤ / ਦੂਜੇ ਰਾਜ (Other state) ਤੋਂ ਦਸਵੀਂ ਪਾਸ ਕਰਨ ਵਾਲੇ ਪ੍ਰੀਖਿਆਰਥੀ ਦਾ ਅਸਲ ਮਾਈਗਰੇਸ਼ਨ ਸਰਟੀਫਿਕੇਟ ਪੇਸ਼ ਕੀਤਾ ਜਾਵੇ ਉਪਰੰਤ ਰੋਲ ਨੰਬਰ ਆਨ-ਲਾਈਨ ਅਪਡੇਟ ਕੀਤਾ ਜਾਵੇਗਾ। |
5 |
ਕਾਰਗੁਜਾਰੀ ਵਧਾਉਣ ਲਈ (Division Improvement) ਸਰਟੀਫਿਕੇਟ ਸਬੰਧੀ । |
ਕਾਰਗੁਜਾਰੀ ਵਧਾਉਣ ਲਈ (Division Improvement) ਕੈਟਾਗਰੀ ਅਧੀਨ ਪ੍ਰੀਖਿਆ ਦੇਣ ਉਪਰੰਤ ਪਾਸ ਹੋਣ ਤੇ ਸਬੰਧਤ ਉਮੀਦਵਾਰ ਵੱਲੋਂ ਆਪਣਾ ਪੁਰਾਣਾ ਸਰਟੀਫਿਕੇਟ ਸਬੰਧਤ ਪ੍ਰੀਖਿਆ ਸ਼ਾਖਾ ਵਿੱਚ ਜਮ੍ਹਾਂ ਕਰਵਾਉਣ ਤੇ ਨਵਾਂ ਸਰਟੀਫਿਕੇਟ ਜਾਰੀ / Digi locker ਤੇ ਅਪਲੋਡ ਕੀਤਾ ਜਾਵੇਗਾ । |
6 |
ਸਾਲਾਨਾ ਪ੍ਰੀਖਿਆ ਦੌਰਾਨ ਕੰਪਾਰਟਮੈਂਟ ਘੋਸ਼ਿਤ ਹੋਇਆ ਨਤੀਜਾ ਰੱਦ ਕਰਵਾਉਣ ਬਾਰੇ। |
ਕੰਪਾਰਟਮੈਂਟ ਘੋਸ਼ਿਤ ਹੋਏ ਸਰਟੀਫਿਕੇਟ ਦੀ ਫੋਟੋਕਾਪੀ,ਬਿਨੈਪੱਤਰ ਅਤੇ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਸ ਸਬੰਧੀ ਪੱਤਰ ਕਾਰਜ ਕੰਮ ਕਾਜੀ (2-3) ਦਿਨਾਂ ਵਿੱਚ ਜਾਰੀ ਹੋ ਜਾਵੇਗਾ । |
7 |
ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਸਬੰਧੀ। |
ਬਿਨੈ-ਪੱਤਰ ਸਮੇਤ ਨਿਰਧਾਰਿਤ ਫੀਸ ਬੋਰਡ ਵਿਖੇ ਜਮ੍ਹਾਂ ਕਰਵਾ ਕੇ ਸਬੰਧਤ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕੀਤਾ ਜਾਵੇ। ਸਰਟੀਫਿਕੇਟ ਦੀ ਹਾਰਡ ਕਾਪੀ 7 ਦਿਨਾਂ ਵਿੱਚ ਮੁਹੱਈਆ ਕਰਵਾਈ ਜਾਣੀ ਸੰਭਵ ਹੋ ਸਕੇਗੀ । ਬਸ਼ਰਤੇ ਕੀ ਕੋਈ ਟੈਕਨੀਕਲ ਸਮੱਸਿਆ ਪੇਸ਼ ਨਾ ਆਵੇ । |
ਸਹਾਇਕ ਸਕੱਤਰ (ਪ੍ਰੀ-ਦਸਵੀਂ)