Punjab School Education Board, Vidya Bhawan, Phase-8, SAS Nagar (Mohali), India

Faq - 12th Class
Punjab School Education Board

ਪੰਜਾਬ ਸਕੂਲ ਸਿੱਖਿਆ ਬੋਰਡ

ਵਿਸ਼ਾ- ਸਿੰਗਲ ਵਿੰਡੋ ਤੇ ਪ੍ਰਾਪਤ ਹੋ ਰਹੀਆਂ queries ਨੂੰ ਹੱਲ ਕਰਨ ਲਈ ਵੈਬ ਸਾਈਟ ਤੇ FAQs ਤਿਆਰ ਕਰਨ ਅਤੇ online ਹੱਲ ਕਰਨ ਸਬੰਧੀ ।

ਲੜੀ ਨੰ:

      ਇੰਨਕੁਆਇਰੀ   (FQRs)

ਇੰਨਕੁਆਇਰੀ ਨੂੰ ਹੱਲ ਕਰਨ ਦਾ ਢੰਗ

1

ਜੇਕਰ ਮਾਰਚ-2020 (ਰੈਗੂਲਰ) ਦਾ ਸਰਟੀਫਿਕੇਟ Digi locker ਤੇ ਅਪਲੋਡ ਨਹੀਂ ਹੋਇਆ ।

ਤੁਹਾਡਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਨਾ ਹੋਣ ਕਰਕੇ ਸਰਟੀਫਿਕੇਟ Digi locker ਤੇ ਅਪਲੋਡ ਨਹੀਂ ਹੋਇਆ । ਇਸ ਲਈ ਆਪਣਾ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਕਰ ਲਿਆ ਜਾਵੇ।

2

ਜੇਕਰ ਸਰਟੀਫਿਕੇਟ ਵਿੱਚ ਵੇਰਵਿਆਂ ਦੀ ਤਰੁੱਟੀ (ਭਾਵ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਰਜ਼ਿ.ਨੰਬਰ) ਹੋਵੇ ।

 

ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਰਜ਼ਿ.ਨੰਬਰ ਦੀ ਸੋਧ ਸਬੰਧੀ ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ/ਮਾਈਗ੍ਰੇਸ਼ਨ ਸਰਟੀਫਿਕੇਟ,ਸਕੂਲ ਦੇ ਦਾਖਲਾ ਖਾਰਜ ਰਜ਼ਿਸਟਰ ਦੀ ਤਸਦੀਕ ਸ਼ੁਦਾ ਕਾਪੀ ਅਤੇ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜੀ ਵਾਲੇ ਦਿਨਾਂ ਵਿੱਚ (ਲਗਭਗ 4-5) ਮੁਕੰਮਲ ਹੋ ਸਕੇਗਾ।

3

ਜੇਕਰ ਘੋਸ਼ਿਤ ਹੋਏ ਨਤੀਜੇ ਵਿੱਚ ਕੋਈ ਤਰੁੱਟੀ ਹੋਵੇ ।

ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਤੀਜੇ ਦੀ ਤਰੁੱਟੀ ਸਬੰਧੀ ਲਿਖਿਤ ਪੱਤਰ , ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ/ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਨਤੀਜੇ ਦੀ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜੀ ਵਾਲੇ ਦਿਨਾਂ ਵਿੱਚ (ਲਗਭਗ 10-15 ) ਮੁਕੰਮਲ ਹੋ ਸਕੇਗਾ।

4

ਪ੍ਰੀਖਿਆ ਦੌਰਾਨ ਰੋਲ ਨੰਬਰ (Admit card)  ਸਬੰਧੀ ।

ਸਕੂਲ   ਵੱਲੋਂ ਪ੍ਰੀਖਿਆਰਥੀ ਦਾ ਦਸਵੀਂ ਪਾਸ ਦਾ ਸਬੂਤ / ਦੂਜੇ ਰਾਜ (Other state) ਤੋਂ ਦਸਵੀਂ ਪਾਸ ਕਰਨ ਵਾਲੇ ਪ੍ਰੀਖਿਆਰਥੀ ਦਾ  ਅਸਲ ਮਾਈਗਰੇਸ਼ਨ ਸਰਟੀਫਿਕੇਟ ਪੇਸ਼ ਕੀਤਾ ਜਾਵੇ ਉਪਰੰਤ ਰੋਲ ਨੰਬਰ ਆਨ-ਲਾਈਨ ਅਪਡੇਟ ਕੀਤਾ ਜਾਵੇਗਾ।

5

ਕਾਰਗੁਜਾਰੀ ਵਧਾਉਣ ਲਈ (Division Improvement) ਸਰਟੀਫਿਕੇਟ ਸਬੰਧੀ ।

ਕਾਰਗੁਜਾਰੀ ਵਧਾਉਣ ਲਈ (Division Improvement) ਕੈਟਾਗਰੀ ਅਧੀਨ ਪ੍ਰੀਖਿਆ ਦੇਣ ਉਪਰੰਤ ਪਾਸ ਹੋਣ ਤੇ ਸਬੰਧਤ ਉਮੀਦਵਾਰ ਵੱਲੋਂ ਆਪਣਾ ਪੁਰਾਣਾ ਸਰਟੀਫਿਕੇਟ ਸਬੰਧਤ ਪ੍ਰੀਖਿਆ ਸ਼ਾਖਾ ਵਿੱਚ ਜਮ੍ਹਾਂ ਕਰਵਾਉਣ ਤੇ ਨਵਾਂ ਸਰਟੀਫਿਕੇਟ ਜਾਰੀ / Digi locker ਤੇ ਅਪਲੋਡ ਕੀਤਾ ਜਾਵੇਗਾ ।

6

ਸਾਲਾਨਾ ਪ੍ਰੀਖਿਆ ਦੌਰਾਨ ਕੰਪਾਰਟਮੈਂਟ ਘੋਸ਼ਿਤ ਹੋਇਆ ਨਤੀਜਾ ਰੱਦ ਕਰਵਾਉਣ ਬਾਰੇ।

ਕੰਪਾਰਟਮੈਂਟ ਘੋਸ਼ਿਤ ਹੋਏ ਸਰਟੀਫਿਕੇਟ ਦੀ ਫੋਟੋਕਾਪੀ,ਬਿਨੈਪੱਤਰ ਅਤੇ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਸ ਸਬੰਧੀ ਪੱਤਰ ਕਾਰਜ ਕੰਮ ਕਾਜੀ (2-3) ਦਿਨਾਂ ਵਿੱਚ ਜਾਰੀ ਹੋ ਜਾਵੇਗਾ ।

7

ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਸਬੰਧੀ।

ਬਿਨੈ-ਪੱਤਰ ਸਮੇਤ ਨਿਰਧਾਰਿਤ ਫੀਸ ਬੋਰਡ ਵਿਖੇ ਜਮ੍ਹਾਂ ਕਰਵਾ ਕੇ ਸਬੰਧਤ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕੀਤਾ ਜਾਵੇ। ਸਰਟੀਫਿਕੇਟ ਦੀ ਹਾਰਡ ਕਾਪੀ 7  ਦਿਨਾਂ ਵਿੱਚ ਮੁਹੱਈਆ ਕਰਵਾਈ ਜਾਣੀ ਸੰਭਵ ਹੋ ਸਕੇਗੀ । ਬਸ਼ਰਤੇ ਕੀ ਕੋਈ ਟੈਕਨੀਕਲ ਸਮੱਸਿਆ ਪੇਸ਼ ਨਾ ਆਵੇ ।

ਸਹਾਇਕ ਸਕੱਤਰ (ਪ੍ਰੀ-ਬਾਰ੍ਹਵੀਂ)